ਐਮੇਚਿਓਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ (AKFI) ਦੁਆਰਾ 51ਵੀਂ ਜੂਨੀਅਰ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ (ਲੜਕੀਆਂ) ਜੋ ਕੇ 25 ਤੋਂ 28 ਦਸੰਬਰ, 2025 ਨੂੰ ਕੋਲਕਾਤਾ, ਪੱਛਮੀ ਬੰਗਾਲ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿੱਚ ਯੂਨੀਵਰਸਿਟੀ ਕਾਲਜ ਘਨੌਰ ਦੇ ਬੀ.ਏ. ਭਾਗ ਪਹਿਲਾ ਦੀ ਕਬੱਡੀ ਖਿਡਾਰਨ ਸੰਦੀਪ ਕੌਰ ਦੀ ਪੰਜਾਬ ਟੀਮ ਵਿੱਚ ਹੋਈ ਸਿਲੈਕਸ਼ਨ।
ਪ੍ਰਿੰਸੀਪਲ ਵੱਲੋਂ ਖੋ-ਖੋ ਇੰਟਰ ਕਾਲਜ ਵਿਚ ਗੋਲਡ ਮੈਡਲ ਜਿੱਤਣ ਵਾਲੀਆਂ ਖਿਡਾਰਨਾਂ ਅਤੇ ਕੋਚ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਕੋਚ ਕ੍ਰਿਸ਼ਨ ਕੁਮਾਰ(ਯੂ.ਐਸ.ਏ.) ਦਾ ਖਾਸ ਧੰਨਵਾਦ ਕੀਤਾ ਕਿ ਓਹਨਾ ਨੇ ਕਾਲਜ ਖਿਡਾਰਨਾਂ ਲਈ ਕਿੱਟ ਅਤੇ ਰਿਫਰੈਸਮੈਟ ਦਾ ਪ੍ਰਬੰਧ ਕੀਤਾ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਨਲਾਈਟੇਡ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਝੁਨੀਰ,ਮਾਨਸਾ ਵਿਖੇ ਕਰਵਾਏ ਜਾ ਰਹੇ ਖੋ-ਖੋ (ਮਹਿਲਾ) ਇੰਟਰ ਕਾਲਜ ਵਿਚ ਘਨੌਰ ਕਾਲਜ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਲੀਗ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਕਾਲਜ ਮੂਣਕ ਨੂੰ, GN ਕਾਲਜ ਬੁਢਲਾਡਾ ਨੂੰ ਅਤੇ ਪਿਛਲੇ ਸਾਲ ਦੀ ਜੇਤੂ ਟੀਮ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਨੂੰ ਹਰਾ ਕੇ ਖੋ-ਖੋ ਇੰਟਰ ਕਾਲਜ ਵਿੱਚ ਗੋਲਡ ਮੈਡਲ ਜਿੱਤਿਆ। ਕਾਲਜ ਖਿਡਾਰਨ ਸੋਨੀਆ ਨੂੰ ਟੂਰਨਾਮੈਂਟ ਦਾ ਬੈਸਟ ਅਟੈਕਰ ਅਤੇ ਰੇਖਾ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਕੱਢਿਆ।